Contact to LEARN KIRTAN on Harmonium

Wednesday 2 May 2018

Ari Bai Gobind Naam Mat Bisre | Bhai Lakhwinder Singh Badali






Artist/Raagi:- Bhai Lakhwinder
Singh Badali
Title :- ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ || Ari Bai
Gobind Naam Mat Bisre

For More Info, Inquiries and suggestions contact

Email:- lakhwindersinghbadali@gmail.com
Phone:- 0091 9914026564
Click to Subscribe Us for
More Videos like This
https://www.youtube.com/channel/UCMk25OWxvdoF_LQm5EPLtZA
Join Us on Facebook for
More Updates
SUBSCRIBE TO OUR GURBANI SHABAD KIRTAN & LEARNING CHANNEL.  Share in your circle https://www.youtube.com/channel/UCMk25OWxvdoF_LQm5EPLtZA
ਸਾਰੀ ਸੰਗਤ ਸੁਣੋ ਤੇ ਸਬ
ਨਾਲ ਸ਼ੇਅਰ ਕਰੋ ਜੀ
| ਚੈਨਲ ਵੀ ਜਰੂਰ ਸਬਸਕ੍ਰਾਈਬ ਕਰੋ ਜੀ |
Lyrics & Meanings:
ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ || Ari Bai Gobind Naam Mat Bisre  Gurbani Shabad is composed by Bhagat Trilochan
Ji in Raag Gujri and is on page 526 in Sri Guru Granth Sahib Ji.


ਗੂਜਰੀ 

गूजरी ॥

Gūjrī.

Goojaree: 
ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ 

अंति कालि जो लछमी सिमरै ऐसी चिंता महि जे मरै ॥

Anṯ
kāl jo lacẖẖmī simrai aisī cẖinṯā mėh je marai.


At the very last moment, one who thinks of wealth, and dies in such
thoughts,
 
ਸਰਪ ਜੋਨਿ ਵਲਿ ਵਲਿ ਅਉਤਰੈ ੧॥

सरप जोनि वलि वलि अउतरै ॥१॥

Sarap
jon val val a▫uṯarai. ||1||


shall be reincarnated over and over again, in the form of serpents.
||1||
 
ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ  ਰਹਾਉ 

अरी बाई गोबिद नामु मति बीसरै ॥ रहाउ ॥

Arī
bā▫ī gobiḏ nām maṯ bīsrai. Rahā▫o.


O sister, do not forget the Name of the Lord of the Universe.
||Pause||
 
ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ 

अंति कालि जो इसत्री सिमरै ऐसी चिंता महि जे मरै ॥

Anṯ
kāl jo isṯarī simrai aisī cẖinṯā mėh je marai.


At the very last moment, he who thinks of women, and dies in such
thoughts,
 
ਬੇਸਵਾ ਜੋਨਿ ਵਲਿ ਵਲਿ ਅਉਤਰੈ ੨॥

बेसवा जोनि वलि वलि अउतरै ॥२॥

Besvā
jon val val a▫uṯarai. ||2||


shall be reincarnated over and over again as a prostitute. ||2|| 
ਅੰਤਿ ਕਾਲਿ ਜੋ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ 

अंति कालि जो लड़िके सिमरै ऐसी चिंता महि जे मरै ॥

Anṯ
kāl jo laṛike simrai aisī cẖinṯā mėh je marai.


At the very last moment, one who thinks of his children, and dies
in such thoughts,
 
ਸੂਕਰ ਜੋਨਿ ਵਲਿ ਵਲਿ ਅਉਤਰੈ ੩॥

सूकर जोनि वलि वलि अउतरै ॥३॥

Sūkar
jon val val a▫uṯarai. ||3||


shall be reincarnated over and over again as a pig. ||3|| 
ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ 

अंति कालि जो मंदर सिमरै ऐसी चिंता महि जे मरै ॥

Anṯ
kāl jo manḏar simrai aisī cẖinṯā mėh je marai.


At the very last moment, one who thinks of mansions, and dies in
such thoughts,
 
ਪ੍ਰੇਤ ਜੋਨਿ ਵਲਿ ਵਲਿ ਅਉਤਰੈ ੪॥

प्रेत जोनि वलि वलि अउतरै ॥४॥

Pareṯ
jon val val a▫uṯarai. ||4||


shall be reincarnated over and over again as a goblin. ||4|| 
ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ 

अंति कालि नाराइणु सिमरै ऐसी चिंता महि जे मरै ॥

Anṯ
kāl nārā▫iṇ simrai aisī cẖinṯā mėh je marai.


At the very last moment, one who thinks of the Lord, and dies in
such thoughts,
 
ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ ੫॥੨॥

बदति तिलोचनु ते नर मुकता पीत्मबरु वा के रिदै बसै ॥५॥२॥

Baḏaṯ
ṯilocẖan ṯe nar mukṯā pīṯambar vā ke riḏai basai. ||5||2||


says Trilochan, that man shall be liberated; the Lord shall abide
in his heart. ||5||2||

ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ || Ari Bai Gobind Naam Mat Bisre



Page 526



ਗੂਜਰੀ ॥ ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ
ਚਿੰਤਾ ਮਹਿ ਜੇ ਮਰੈ ॥ ਸਰਪ ਜੋਨਿ ਵਲਿ ਵਲਿ ਅਉਤਰੈ ॥੧॥ ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ ॥
ਰਹਾਉ ॥ ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਬੇਸਵਾ ਜੋਨਿ ਵਲਿ ਵਲਿ
ਅਉਤਰੈ ॥੨॥ ਅੰਤਿ ਕਾਲਿ ਜੋ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਸੂਕਰ ਜੋਨਿ ਵਲਿ ਵਲਿ
ਅਉਤਰੈ ॥੩॥ ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਪ੍ਰੇਤ ਜੋਨਿ ਵਲਿ ਵਲਿ
ਅਉਤਰੈ ॥੪॥ ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਬਦਤਿ ਤਿਲੋਚਨੁ ਤੇ ਨਰ
ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ ॥੫॥੨॥
 {ਪੰਨਾ 526}
ਅਰਥ: ਹੇ ਭੈਣ!
ਮੇਰੇ ਲਈ ਅਰਦਾਸ ਕਰ) ਮੈਨੂੰ ਕਦੇ ਪਰਮਾਤਮਾ ਦਾ ਨਾਮ ਨਾਹ ਭੁੱਲੇ (ਤਾਂ ਜੁ ਅੰਤ ਵੇਲੇ ਭੀ ਉਹ
ਪਰਮਾਤਮਾ ਹੀ ਚੇਤੇ ਆਵੇ
ਰਹਾਉ।
ਜੋ ਮਨੁੱਖ ਮਰਨ ਵੇਲੇ ਧਨ-ਪਦਾਰਥ ਚੇਤੇ ਕਰਦਾ
ਹੈ ਤੇ ਇਸੇ ਸੋਚ ਵਿਚ ਹੀ ਮਰ ਜਾਂਦਾ ਹੈ
, ਉਹ ਮੁੜ
ਮੁੜ ਸੱਪ ਦੀ ਜੂਨੇ ਪੈਂਦਾ ਹੈ।੧।
ਜੋ ਮਨੁੱਖ ਮਰਨ ਸਮੇਂ (ਆਪਣੀ) ਇਸਤ੍ਰੀ ਨੂੰ ਹੀ
ਯਾਦ ਕਰਦਾ ਹੈ ਤੇ ਇਸੇ ਯਾਦ ਵਿਚ ਪ੍ਰਾਣ ਤਿਆਗ ਦੇਂਦਾ ਹੈ
, ਉਹ ਮੁੜ
ਮੁੜ ਵੇਸਵਾ ਦਾ ਜਨਮ ਲੈਂਦਾ ਹੈ।੨।
ਜੋ ਮਨੁੱਖ ਅੰਤ ਵੇਲੇ (ਆਪਣੇ) ਪੁੱਤ੍ਰਾਂ ਨੂੰ
ਹੀ ਯਾਦ ਕਰਦਾ ਹੈ ਤੇ ਪੁੱਤ੍ਰਾਂ ਨੂੰ ਯਾਦ ਕਰਦਾ ਕਰਦਾ ਹੀ ਮਰ ਜਾਂਦਾ ਹੈ
, ਉਹ ਸੂਰ ਦੀ ਜੂਨੇ ਮੁੜ ਮੁੜ ਜੰਮਦਾ ਹੈ।੩।
ਜੋ ਮਨੁੱਖ ਅਖ਼ੀਰ ਵੇਲੇ (ਆਪਣੇ) ਘਰ
ਮਹਲ-ਮਾੜੀਆਂ ਦੇ ਹਾਹੁਕੇ ਲੈਂਦਾ ਹੈ ਤੇ ਇਹਨਾਂ ਹਾਹੁਕਿਆਂ ਵਿਚ ਸਰੀਰ ਛੱਡ ਜਾਂਦਾ ਹੈ
, ਉਹ ਮੁੜ ਮੁੜ ਪ੍ਰੇਤ ਬਣਦਾ ਹੈ।੪।
ਤ੍ਰਿਲੋਚਨ ਆਖਦਾ ਹੈ-ਜੋ ਮਨੁੱਖ ਅੰਤ ਸਮੇਂ
ਪਰਮਾਤਮਾ ਨੂੰ ਯਾਦ ਕਰਦਾ ਹੈ ਤੇ ਇਸ ਯਾਦ ਵਿਚ ਟਿਕਿਆ ਹੋਇਆ ਹੀ ਚੋਲਾ ਤਿਆਗਦਾ ਹੈ
, ਉਹ ਮਨੁੱਖ (ਧਨ, ਇਸਤ੍ਰੀ, ਪੁੱਤਰ ਤੇ ਘਰ ਆਦਿਕ ਦੇ ਮੋਹ ਤੋਂ) ਆਜ਼ਾਦ ਹੋ ਜਾਂਦਾ ਹੈ, ਉਸ ਦੇ ਹਿਰਦੇ ਵਿਚ ਪਰਮਾਤਮਾ ਆਪ ਆ ਵੱਸਦਾ ਹੈ।੫।੨।

Friday 27 April 2018

Second Sargam on Harmonium - Female & Kids scale | Learn Kirtan online





Click on the below link to Learn How to play second Sargam on Harmonium – Female & Kids Scale. (Lesson-2)
Sa Sa Re Re Ga Ga Ma Ma Pa Pa Dha Dha Ni Ni Sa Sa
Specially created for Sisters and Children who want to learn kirtan step by step or just started practice on harmonium.
https://www.youtube.com/watch?v=D6-nG1g4s8Y

Friday 13 April 2018

Learn How to play Sargam on Harmonium -Female & Kids scale | Learn Kirta...





Click on the below link to Learn How to play first Sargam on Harmonium – Female & Kids Scale. Specially created for Sisters and Children who want to learn kirtan step by step or just started practice harmonium

https://www.youtube.com/watch?v=pH-iFFUnEo8

Thursday 12 April 2018

Learn How to play first Sargam on Harmonium – Lesson – 1 (Male Scale)

Sargam on Harmonium, Learn Kirtan

On the request of all, we have started 
online Kirtan learning series 
step by step. 
Click on the below link to 
Learn How to play first Sargam on Harmonium – 
Lesson – 1 (Male Scale)


Wednesday 11 April 2018

Wednesday 4 April 2018

Prani Kya Mera Kya Tera | Bhai Lakhwinder Singh Badali | Learn Gurbani ...



ਪ੍ਰਾਨੀ ਕਿਆ ਮੇਰਾ ਕਿਆ ਤੇਰਾ ॥ Prani Kya Mera Kya Tera Gurbani Shabad with lyrics and meaning. It is composed by Bhagat Ravidas Ji in Raag Sorath and it is on page 659 in Sri Guru Granth Sahib Ji. ਜਲ ਕੀ ਭੀਤਿ ਪਵਨ ਕਾ ਥੰਭਾ ਰਕਤ ਬੁੰਦ ਕਾ ਗਾਰਾ ॥ ਹਾਡ ਮਾਸ ਨਾੜੀ ਕੋ ਪਿੰਜਰੁ ਪੰਖੀ ਬਸੈ ਬਿਚਾਰਾ ॥੧॥ ਪ੍ਰਾਨੀ ਕਿਆ ਮੇਰਾ ਕਿਆ ਤੇਰਾ ॥ ਜੈਸੇ ਤਰਵਰ ਪੰਖਿ ਬਸੇਰਾ ॥੧॥ ਰਹਾਉ ॥ ਰਾਖਹੁ ਕੰਧ ਉਸਾਰਹੁ ਨੀਵਾਂ ॥ ਸਾਢੇ ਤੀਨਿ ਹਾਥ ਤੇਰੀ ਸੀਵਾਂ ॥੨॥ ਬੰਕੇ ਬਾਲ ਪਾਗ ਸਿਰਿ ਡੇਰੀ ॥ ਇਹੁ ਤਨੁ ਹੋਇਗੋ ਭਸਮ ਕੀ ਢੇਰੀ ॥੩॥ ਊਚੇ ਮੰਦਰ ਸੁੰਦਰ ਨਾਰੀ ॥ ਰਾਮ ਨਾਮ ਬਿਨੁ ਬਾਜੀ ਹਾਰੀ ॥੪॥ ਮੇਰੀ ਜਾਤਿ ਕਮੀਨੀ ਪਾਂਤਿ ਕਮੀਨੀ ਓਛਾ ਜਨਮੁ ਹਮਾਰਾ ॥ ਤੁਮ ਸਰਨਾਗਤਿ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ ॥੫॥੬॥ {ਪੰਨਾ 659} ਅਰਥ: ਜਿਵੇਂ ਰੁੱਖਾਂ ਉੱਤੇ ਪੰਛੀਆਂ ਦਾ (ਸਿਰਫ਼ ਰਾਤ ਲਈ) ਡੇਰਾ ਹੁੰਦਾ ਹੈ (ਤਿਵੇਂ ਜੀਵਾਂ ਦੀ ਵੱਸੋਂ ਜਗਤ ਵਿਚ ਹੈ) । ਹੇ ਭਾਈ! ਫਿਰ, ਇਹਨਾਂ ਵਿਤਕਰਿਆਂ ਤੇ ਵੰਡਾਂ ਦਾ ਕੀਹ ਲਾਭ?।੧।ਰਹਾਉ। ਜੀਵ-ਪੰਛੀ ਵਿਚਾਰਾ ਉਸ ਸਰੀਰ ਵਿਚ ਵੱਸ ਰਿਹਾ ਹੈ ਜਿਸ ਦੀ ਕੰਧ (ਮਾਨੋ) ਪਾਣੀ ਦੀ ਹੈ, ਜਿਸ ਦੀ ਥੰਮ੍ਹੀ ਹਵਾ (ਸੁਆਸਾਂ) ਦੀ ਹੈ; ਮਾਂ ਦੀ ਰੱਤ ਤੇ ਪਿਉ ਦੇ ਵੀਰਜ ਦਾ ਜਿਸ ਨੂੰ ਗਾਰਾ ਲੱਗਾ ਹੋਇਆ ਹੈ, ਤੇ ਹੱਡ ਮਾਸ ਨਾੜੀਆਂ ਦਾ ਪਿੰਜਰ ਬਣਿਆ ਹੋਇਆ ਹੈ।੧। ਹੇ ਭਾਈ! ਡੂੰਘੀਆਂ) ਨੀਹਾਂ ਪੁਟਾ ਪੁਟਾ ਕੇ ਤੂੰ ਉਹਨਾਂ ਉੱਤੇ ਕੰਧਾਂ ਉਸਰਾਉਂਦਾ ਹੈਂ, ਪਰ ਤੈਨੂੰ ਆਪ ਨੂੰ (ਹਰ ਰੋਜ਼ ਤਾਂ ਵੱਧ ਤੋਂ ਵੱਧ ਸਾਢੇ ਤਿੰਨ ਹੱਥ ਥਾਂ ਹੀ ਚਾਹੀਦੀ ਹੈ (ਸੌਣ ਵੇਲੇ ਇਤਨੀ ਕੁ ਥਾਂ ਹੀ ਮੱਲਦਾ ਹੈਂ) ।੨। ਤੂੰ ਸਿਰ ਉੱਤੇ ਬਾਂਕੇ ਬਾਲ (ਸੰਵਾਰ ਸੰਵਾਰ ਕੇ) ਵਿੰਗੀ ਪੱਗ ਬੰਨ੍ਹਦਾ ਹੈਂ (ਪਰ ਸ਼ਾਇਦ ਤੈਨੂੰ ਕਦੇ ਇਹ ਚੇਤਾ ਨਹੀਂ ਆਇਆ ਕਿ) ਇਹ ਸਰੀਰ (ਹੀ ਕਿਸੇ ਦਿਨ) ਸੁਆਹ ਦੀ ਢੇਰੀ ਹੋ ਜਾਇਗਾ।੩। ਹੇ ਭਾਈ! ਤੂੰ ਉੱਚੇ ਉੱਚੇ ਮਹਲ ਮਾੜੀਆਂ ਤੇ ਸੁੰਦਰ ਇਸਤ੍ਰੀ (ਦਾ ਮਾਣ ਕਰਦਾ ਹੈਂ) , ਪ੍ਰਭੂ ਦਾ ਨਾਮ ਵਿਸਾਰ ਕੇ ਤੂੰ ਮਨੁੱਖਾ ਜਨਮ ਦੀ ਖੇਡ ਹਾਰ ਰਿਹਾ ਹੈਂ।੪। ਰਵਿਦਾਸ ਚਮਾਰ ਆਖਦਾ ਹੈ-ਹੇ ਮੇਰੇ ਰਾਜਨ! ਹੇ ਮੇਰੇ ਸੋਹਣੇ ਰਾਮ! ਮੇਰੀ ਤਾਂ ਜਾਤਿ, ਕੁਲ ਤੇ ਜਨਮ ਸਭ ਕੁਝ ਨੀਵਾਂ ਹੀ ਨੀਵਾਂ ਸੀ, (ਇੱਥੇ ਉੱਚੀਆਂ ਕੁਲਾਂ ਵਾਲੇ ਡੁਬਦੇ ਜਾ ਰਹੇ ਹਨ, ਮੇਰਾ ਕੀਹ ਬਣਨਾ ਸੀ? ਪਰ) ਮੈਂ ਤੇਰੀ ਸਰਨ ਆਇਆ ਹਾਂ।੫।੬। ਨੋਟ: ਇਸ ਸ਼ਬਦ ਵਿਚ ਅਸਲ ਜ਼ੋਰ ਇਸ ਗੱਲ ਉੱਤੇ ਹੈ ਕਿ ਇੱਥੇ ਜਗਤ ਵਿਚ ਪੰਛੀਆਂ ਵਾਂਗ ਜੀਵਾਂ ਦਾ ਵਸੇਬਾ à

------------------------------------------------------------------------

Thursday 29 March 2018

Sansar Samunde Taar Gobinde - Bhai Lakhwinder Singh Badali | Learn Kirtan

Sansar Samunde Taar Gobinde, Bhai Lakhwinder Singh Badali





Lyrics & Meanings: ਸੰਸਾਰੁ ਸਮੁੰਦੇ ਤਾਰਿ ਗੋੁਬਿੰਦੇ ॥ | Sansar Samunde Taar Gobinde Gurbani Shabad is composed by Bhagat Namdev Ji in Raag Basant and is on page 1196 in Sri Guru Granth Sahib Ji.
ਲੋਭ ਲਹਰਿ ਅਤਿ ਨੀਝਰ ਬਾਜੈ ॥ ਕਾਇਆ ਡੂਬੈ ਕੇਸਵਾ ॥੧॥ ਸੰਸਾਰੁ ਸਮੁੰਦੇ ਤਾਰਿ ਗੋੁਬਿੰਦੇ ॥ ਤਾਰਿ ਲੈ ਬਾਪ ਬੀਠੁਲਾ ॥੧॥ ਰਹਾਉ ॥ ਅਨਿਲ ਬੇੜਾ ਹਉ ਖੇਵਿ ਨ ਸਾਕਉ ॥ ਤੇਰਾ ਪਾਰੁ ਨ ਪਾਇਆ ਬੀਠੁਲਾ ॥੨॥ ਹੋਹੁ ਦਇਆਲੁ ਸਤਿਗੁਰੁ ਮੇਲਿ ਤੂ ਮੋ ਕਉ ॥ ਪਾਰਿ ਉਤਾਰੇ ਕੇਸਵਾ ॥੩॥ ਨਾਮਾ ਕਹੈ ਹਉ ਤਰਿ ਭੀ ਨ ਜਾਨਉ ॥ ਮੋ ਕਉ ਬਾਹ ਦੇਹਿ ਬਾਹ ਦੇਹਿ ਬੀਠੁਲਾ ॥੪॥੨॥ {ਪੰਨਾ 1196}
ਅਰਥ: ਹੇ ਬੀਠਲ ਪਿਤਾ! ਹੇ ਗੋਬਿੰਦ! ਮੈਨੂੰ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਾ ਲੈ।1। ਰਹਾਉ। ਹੇ ਸੁਹਣੇ ਕੇਸਾਂ ਵਾਲੇ ਪ੍ਰਭੂ! (ਇਸ ਸੰਸਾਰ-ਸਮੁੰਦਰ ਵਿਚ) ਲੋਭ ਦੀਆਂ ਠਿੱਲ੍ਹਾਂ ਬੜੀਆਂ ਠਾਠਾਂ ਮਾਰ ਰਹੀਆਂ ਹਨ, ਮੇਰਾ ਸਰੀਰ ਇਹਨਾਂ ਵਿਚ ਡੁੱਬਦਾ ਜਾ ਰਿਹਾ ਹੈ।1। ਹੇ ਬੀਠਲ! (ਮੇਰੀ ਜ਼ਿੰਦਗੀ ਦੀ) ਬੇੜੀ ਝੱਖੜ ਵਿਚ (ਫਸ ਗਈ ਹੈੌ) , ਮੈਂ ਇਸ ਨੂੰ ਚੱਪੂ ਲਾਣ ਜੋਗਾ ਨਹੀਂ ਹਾਂ; ਪ੍ਰਭੂ! ਤੇਰੇ (ਇਸ ਸੰਸਾਰ-ਸਮੁੰਦਰ ਦਾ) ਮੈਨੂੰ ਪਾਰਲਾ ਬੰਨਾ ਨਹੀਂ ਲੱਭਦਾ।2। ਹੇ ਕੇਸ਼ਵ! ਮੇਰੇ ਉੱਤੇ ਦਇਆ ਕਰ, ਮੈਨੂੰ ਗੁਰੂ ਮਿਲਾ, ਤੇ (ਇਸ ਸਮੁੰਦਰ ਵਿਚੋਂ) ਪਾਰ ਲੰਘਾ।3। (ਤੇਰਾ) ਨਾਮਦੇਵ, ਹੇ ਬੀਠਲ! ਬੇਨਤੀ ਕਰਦਾ ਹੈ– (ਸਮੁੰਦਰ ਵਿਚ ਠਿਲ੍ਹਾਂ ਪੈ ਰਹੀਆਂ ਹਨ, ਮੇਰੀ ਬੇੜੀ ਝੱਖੜ ਦੇ ਮੂੰਹ ਆ ਪਈ ਹੈ, ਤੇ) ਮੈਂ ਤਾਂ ਤਰਨਾ ਭੀ ਨਹੀਂ ਜਾਣਦਾ, ਮੈਨੂੰ ਆਪਣੀ ਬਾਂਹ ਫੜਾ, ਦਾਤਾ! ਬਾਂਹ ਫੜਾ।4।1।2। ਸ਼ਬਦ ਦਾ ਭਾਵ = ਦੁਨੀਆ ਦੇ ਵਿਕਾਰਾਂ ਤੋਂ ਬਚਣ ਲਈ ਇੱਕੋ-ਇੱਕ ਤਰੀਕਾ ਹੈ– ਪਰਮਾਤਮਾ ਦੇ ਦਰ ਤੇ ਅਰਦਾਸ।

Tuesday 27 March 2018

LEARN KIRTAN online - Intro - 2 | Bhai Lakhwinder Singh Badali



On the request of all, we have started 
online Kirtan learning series 
step by step. 
Click on the below link to learn


Sunday 25 March 2018

Learn Kirtan Online Intro-I | Bhai Lakhwinder Singh Badali

On the request of all, we have started 
online Kirtan learning series 
step by step. 
Click on the below link to learn
https://www.youtube.com/watch?v=GHXk_AgBTc4

Thursday 22 March 2018

ਕਿਆ ਮਾਗਉ ਕਿਛੁ ਥਿਰੁ ਨ ਰਹਾਈ ॥ Kya Mangu Kuch Thir Na Rahai -Bhai Lakhwinder Singh Badali | Learn Kirtan

This Gurbani Shabad is in Vairaag (Bairaag-DETACHMENT)

ਕਿਆ ਮਾਗਉ ਕਿਛੁ ਥਿਰੁ ਨ ਰਹਾਈ ॥ Kya Mangu Kuch Thir Na Rahai Gurbani Shabad with lyrics and meaning. 
This gurbani shabad is composed by Bhagat Kabir Singh Ji in Raag Aasaa and it is on page 481 in Sri Guru Granth Sahib Ji.


ਆਸਾ 
आसा ॥
Āsā.
Aasaa: 
ਲੰਕਾ ਸਾ ਕੋਟੁ ਸਮੁੰਦ ਸੀ ਖਾਈ 
लंका सा कोटु समुंद सी खाई ॥
Lankā sā kot samunḏ sī kẖā▫ī.
A fortress like that of Sri Lanka, with the ocean as a moat around it - 
ਤਿਹ ਰਾਵਨ ਘਰ ਖਬਰਿ  ਪਾਈ ੧॥
तिह रावन घर खबरि न पाई ॥१॥
Ŧih rāvan gẖar kẖabar na pā▫ī. ||1||
there is no news about that house of Raavan. ||1|| 
ਕਿਆ ਮਾਗਉ ਕਿਛੁ ਥਿਰੁ  ਰਹਾਈ 
किआ मागउ किछु थिरु न रहाई ॥
Ki▫ā māga▫o kicẖẖ thir na rahā▫ī.
What shall I ask for? Nothing is permanent. 
ਦੇਖਤ ਨੈਨ ਚਲਿਓ ਜਗੁ ਜਾਈ ੧॥ ਰਹਾਉ 
देखत नैन चलिओ जगु जाई ॥१॥ रहाउ ॥
Ḏekẖaṯ nain cẖali▫o jag jā▫ī. ||1|| rahā▫o.
I see with my eyes that the world is passing away. ||1||Pause|| 
ਇਕੁ ਲਖੁ ਪੂਤ ਸਵਾ ਲਖੁ ਨਾਤੀ 
इकु लखु पूत सवा लखु नाती ॥
Ik lakẖ pūṯ savā lakẖ nāṯī.
Thousands of sons and thousands of grandsons - 
ਤਿਹ ਰਾਵਨ ਘਰ ਦੀਆ  ਬਾਤੀ ੨॥
तिह रावन घर दीआ न बाती ॥२॥
Ŧih rāvan gẖar ḏī▫ā na bāṯī. ||2||
but in that house of Raavan, the lamps and wicks have gone out. ||2|| 
ਚੰਦੁ ਸੂਰਜੁ ਜਾ ਕੇ ਤਪਤ ਰਸੋਈ 
चंदु सूरजु जा के तपत रसोई ॥
Cẖanḏ sūraj jā ke ṯapaṯ raso▫ī.
The moon and the sun cooked his food. 
ਬੈਸੰਤਰੁ ਜਾ ਕੇ ਕਪਰੇ ਧੋਈ ੩॥
बैसंतरु जा के कपरे धोई ॥३॥
Baisanṯar jā ke kapre ḏẖo▫ī. ||3||
The fire washed his clothes. ||3|| 
ਗੁਰਮਤਿ ਰਾਮੈ ਨਾਮਿ ਬਸਾਈ 
गुरमति रामै नामि बसाई ॥
Gurmaṯ rāmai nām basā▫ī.
Under Guru's Instructions, one whose mind is filled with the Lord's Name, 
ਅਸਥਿਰੁ ਰਹੈ  ਕਤਹੂੰ ਜਾਈ ੪॥
असथिरु रहै न कतहूं जाई ॥४॥
Asthir rahai na kaṯahūʼn jā▫ī. ||4||
becomes permanent, and does not go anywhere. ||4|| 
ਕਹਤ ਕਬੀਰ ਸੁਨਹੁ ਰੇ ਲੋਈ 
कहत कबीर सुनहु रे लोई ॥
Kahaṯ Kabīr sunhu re lo▫ī.
Says Kabeer, listen, people: 

ਰਾਮ ਨਾਮ ਬਿਨੁ ਮੁਕਤਿ  ਹੋਈ ੫॥੮॥੨੧॥
राम नाम बिनु मुकति न होई ॥५॥८॥२१॥
Rām nām bin mukaṯ na ho▫ī. ||5||8||21||
without the Lord's Name, no one is liberated. ||5||8||21|| 

ਆਸਾ ॥ ਲੰਕਾ ਸਾ ਕੋਟੁ ਸਮੁੰਦ ਸੀ ਖਾਈ ॥ ਤਿਹ ਰਾਵਨ ਘਰ ਖਬਰਿ ਨ ਪਾਈ ॥੧॥ ਕਿਆ ਮਾਗਉ ਕਿਛੁ ਥਿਰੁ ਨ ਰਹਾਈ ॥ ਦੇਖਤ ਨੈਨ ਚਲਿਓ ਜਗੁ ਜਾਈ ॥੧॥ ਰਹਾਉ ॥ ਇਕੁ ਲਖੁ ਪੂਤ ਸਵਾ ਲਖੁ ਨਾਤੀ ॥ ਤਿਹ ਰਾਵਨ ਘਰ ਦੀਆ ਨ ਬਾਤੀ ॥੨॥ ਚੰਦੁ ਸੂਰਜੁ ਜਾ ਕੇ ਤਪਤ ਰਸੋਈ ॥ ਬੈਸੰਤਰੁ ਜਾ ਕੇ ਕਪਰੇ ਧੋਈ ॥੩॥ ਗੁਰਮਤਿ ਰਾਮੈ ਨਾਮਿ ਬਸਾਈ ॥ ਅਸਥਿਰੁ ਰਹੈ ਨ ਕਤਹੂੰ ਜਾਈ ॥੪॥ ਕਹਤ ਕਬੀਰ ਸੁਨਹੁ ਰੇ ਲੋਈ ॥ ਰਾਮ ਨਾਮ ਬਿਨੁ ਮੁਕਤਿ ਨ ਹੋਈ ॥੫॥੮॥੨੧॥ {ਪੰਨਾ 481}

ਅਰਥ: ਮੈਂ (ਪਰਮਾਤਮਾ ਪਾਸੋਂ ਦੁਨੀਆ ਦੀ) ਕਿਹੜੀ ਸ਼ੈ ਮੰਗਾਂ? ਕੋਈ ਸ਼ੈ ਸਦਾ ਰਹਿਣ ਵਾਲੀ ਨਹੀਂ ਹੈ; ਮੇਰੇ ਅੱਖੀਂ ਵੇਂਹਦਿਆਂ ਸਾਰਾ ਜਗਤ ਤੁਰਿਆ ਜਾ ਰਿਹਾ ਹੈ।1। ਰਹਾਉ। ਜਿਸ ਰਾਵਣ ਦਾ ਲੰਕਾ ਵਰਗਾ ਕਿਲ੍ਹਾ ਸੀ, ਤੇ ਸਮੁੰਦਰ ਵਰਗੀ (ਉਸ ਕਿਲ੍ਹੇ ਦੀ ਰਾਖੀ ਲਈ) ਖਾਈ ਸੀ, ਉਸ ਰਾਵਣ ਦੇ ਘਰ ਦਾ ਅੱਜ ਨਿਸ਼ਾਨ ਨਹੀਂ ਮਿਲਦਾ।1। ਜਿਸ ਰਾਵਣ ਦੇ ਇੱਕ ਲੱਖ ਪੁੱਤਰ ਤੇ ਸਵਾ ਲੱਖ ਪੋਤਰੇ (ਦੱਸੇ ਜਾਂਦੇ ਹਨ) , ਉਸ ਦੇ ਮਹਿਲਾਂ ਵਿਚ ਕਿਤੇ ਦੀਵਾ-ਵੱਟੀ ਜਗਦਾ ਨਾਹ ਰਿਹਾ।2। (ਇਹ ਉਸ ਰਾਵਣ ਦਾ ਜ਼ਿਕਰ ਹੈ) ਜਿਸ ਦੀ ਰਸੋਈ ਚੰਦ੍ਰਮਾ ਤੇ ਸੂਰਜ ਤਿਆਰ ਕਰਦੇ ਸਨ, ਜਿਸ ਦੇ ਕੱਪੜੇ ਬੈਸੰਤਰ ਦੇਵਤਾ ਧੋਂਦਾ ਸੀ (ਭਾਵ, ਜਿਸ ਰਾਵਣ ਦੇ ਪੁੱਤਰ ਪੋਤਰਿਆਂ ਦੀ ਰੋਟੀ ਤਿਆਰ ਕਰਨ ਲਈ ਦਿਨੇ ਰਾਤ ਰਸੋਈ ਤਪਦੀ ਰਹਿੰਦੀ ਸੀ ਤੇ ਉਹਨਾਂ ਦੇ ਕੱਪੜੇ ਸਾਫ਼ ਕਰਨ ਲਈ ਹਰ ਵੇਲੇ ਅੱਗ ਦੀਆਂ ਭੱਠੀਆਂ ਚੜ੍ਹੀਆਂ ਰਹਿੰਦੀਆਂ ਸਨ) ।3। (ਸੋ) ਜੋ ਮਨੁੱਖ (ਇਸ ਨਾਸਵੰਤ ਜਗਤ ਵਲੋਂ ਹਟਾ ਕੇ ਆਪਣੇ ਮਨ ਨੂੰ) ਸਤਿਗੁਰੂ ਦੀ ਮੱਤ ਲੈ ਕੇ ਪ੍ਰਭੂ ਦੇ ਨਾਮ ਵਿਚ ਟਿਕਾਉਂਦਾ ਹੈ, ਉਹ ਸਦਾ ਅਡੋਲ ਰਹਿੰਦਾ ਹੈ, ਇਸ ਜਗਤ-ਮਾਇਆ ਦੀ ਖ਼ਾਤਰ) ਭਟਕਦਾ ਨਹੀਂ ਹੈ।4। ਕਬੀਰ ਆਖਦਾ ਹੈ– ਸੁਣੋ, ਹੇ ਜਗਤ ਦੇ ਲੋਕੋ! ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ (ਜਗਤ ਦੇ ਇਸ ਮੋਹ ਤੋਂ ਖ਼ਲਾਸੀ ਨਹੀਂ ਹੋ ਸਕਦੀ) ।5।8। 21।
ਨੋਟ: ਲੋਕਾਂ ਦੇ ਜੋ ਆਮ ਖ਼ਿਆਲ ਰਾਵਣ ਦੇ ਵਡੱਪਣ ਬਾਬਤ ਬਣੇ ਹੋਏ ਸਨ, ਉਹਨਾਂ ਦਾ ਹਵਾਲਾ ਦੇ ਕੇ ਕਬੀਰ ਜੀ ਆਖਦੇ ਹਨ ਕਿ ਜੋ ਰਾਵਣ ਤੁਹਾਡੇ ਖ਼ਿਆਲ ਅਨੁਸਾਰ ਇਤਨਾ ਬਲੀ, ਧਨੀ ਤੇ ਪਰਵਾਰ ਵਾਲਾ ਸੀ, ਉਸ ਦਾ ਭੀ ਹੁਣ ਕਿਤੇ ਨਾਮ-ਨਿਸ਼ਾਨ ਨਹੀਂ ਰਹਿ ਗਿਆ। ਰਾਵਣ ਦੇ ਇਕ ਲੱਖ ਪੁੱਤਰ ਅਤੇ ਸਵਾ ਲੱਖ ਪੋਤਰੇ ਸਚਮੁਚ ਹੈਸਨ ਜਾਂ ਨਹੀਂ, ਕਬੀਰ ਜੀ ਨੂੰ ਇਸ ਨਾਲ ਕੋਈ ਗ਼ਰਜ਼ ਨਹੀਂ ਹੈ।